ਖ਼ਬਰਾਂ

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚੰਡੀਗੜ ਚ ਰੋਸ ਪ੍ਰਦਸਨ

ਪੁਲਿਸ ਨੇ ਆਪ ਆਗੂ ਅਤੇ ਵਰਕਰ ਕੀਤੇ ਗ੍ਰਿਫਤਾਰ

04 Oct,2018


ਚੰਡੀਗੜ(ਪਹਿਰੇਦਾਰ ਬਿਊਰੋ) ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਦੀ ਅਗਵਾਈ ਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਐਮ.ਐਲ.ਏ ਹੋਸਟਲ ਦੇ ਬਾਹਰ ਰੋਸ ਪ੍ਰਦਰਸਨ ਕੀਤਾ ਗਿਆ।ਆਪ ਆਗੁਆਂ ਦਾ ਕਹਿਣਾ ਕਿ ਇਹ ਰੋਸ ਪ੍ਰਦਰਸਨ ਪੰਜਾਬ ਵਿੱਚ ਪੰਚਾਇਤ ਸੰਮਤੀ ਚੋਣਾ ਦੌਰਾਨ ਕੀਤੀਆ ਗਈਆਂ ਧਾਂਦਲੀਆਂ ਦੇ ਵਿਰੋਧ ਵਿੱਚ ਕੀਤਾ ਗਿਆ।ਹਰਪਾਲ ਚੀਮਾ,ਅਮਨ ਅਰੋੜਾ,ਪ੍ਰੋ ਬਲਜਿੰਦਰ ਕੌਰ ਸਮੇਤ ਆਪ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਤੋਂ ਪਹਿਲਾਂ ਹੀ ਬੈਰੀਕੇਟ ਲਾ ਕੇ ਰੋਕ ਲਿਆ।ਪੁਲਿਸ ਵੱਲੋਂ ਆਪ ਆਗੂਆਂ ਅਤੇ ਵਰਕਰਾਂ ਉੱਪਰ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ,ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ ਲੈ ਗਈ।