ਖ਼ਬਰਾਂ

ਖੁਸ਼ਖਬਰੀ! ਹੁਣ ਅਸਲੀ ਆਧਾਰ ਨੰਬਰ ਦੇਣ ਦੀ ਨਹੀਂ ਲੋੜ

04 Apr,2018


ਨਵੀਂ ਦਿੱਲੀ 4 ਅਪ੍ਰੈਲ 2018 : ਪ੍ਰਾਈਵੇਸੀ ਤੇ ਡੇਟਾ ਦੀ ਸੁਰੱਖਿਆ ਨੂੰ ਲੈ ਕੇ ਲੰਮੇਂ ਵਕਤ ਤੋਂ ਸਵਾਲਾਂ ਵਿੱਚ ਘਿਰੀ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਵਰਚੁਅਲ ਆਈਡੀ ਲਾਂਚ ਕੀਤੀ ਹੈ। ਹੁਣ ਜੇਕਰ ਤੁਸੀਂ ਆਪਣਾ ਆਧਾਰ ਨੰਬਰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਵਰਚੁਅਲ ਆਈਡੀ ਵੀ ਦੇ ਕੇ ਕੰਮ ਹੋ ਸਕਦਾ ਹੈ।

UIDAI ਨੇ ਟਵੀਟ ਕਰਕੇ VID ਲਾਂਚ ਦੀ ਜਾਣਕਾਰੀ ਦਿੱਤੀ। ਦੱਸਿਆ ਕਿ ਕਿਸ ਤਰ੍ਹਾਂ ਵਰਚੁਅਲ ਆਈਡੀ ਜਨਰੇਟ ਕੀਤੀ ਜਾ ਸਕਦੀ ਹੈ। UIDAI ਮੁਤਾਬਕ ਵਰਚੁਅਲ ਆਈਡੀ 16 ਡਿਜੀਟ ਵਾਲਾ ਇੱਕ ਨੰਬਰ ਹੈ ਜਿਹੜਾ ਕਿ ਆਧਾਰ ਨੰਬਰ ਵਾਂਗ ਹੀ ਹੁੰਦਾ ਹੈ। ਇਸ 16 ਡਿਜ਼ਟ ਦੇ ਨੰਬਰ ਨੂੰ ਹਰ ਉਸ ਥਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਿੱਥੇ ਆਧਾਰ ਦੀ ਲੋੜ ਹੋਵੇ।