ਖ਼ਬਰਾਂ

SSC SI recruitment 2018: ਦਿੱਲੀ ਪੁਲਿਸ 'ਚ SI ਸਮੇਤ ਨਿਕਲੀਆਂ ਇਹ ਨੌਕਰੀਆਂ

04 Apr,2018


ਨਵੀਂ ਦਿੱਲੀ 4 ਅਪ੍ਰੈਲ 2018 :  SSC SI recruitment 2018 ਯਾਨੀ ਕਰਮਚਾਰੀ ਚੋਣ ਕਮਿਸ਼ਨ (SSC) ਦਿੱਲੀ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਕਰ ਰਿਹਾ ਹੈ। ਹੁਣ ਇਸ ਅਸਾਮੀ ਲਈ ਬਿਨੈ ਕਰਨ ਦੀ ਤਾਰੀਖ਼ ਨੂੰ ਵੀ ਵਧਾ ਦਿੱਤਾ ਹੈ। SSC ਨੇ ਦਿੱਲੀ ਪੁਲਿਸ ਵਿੱਚ 124 ਨੌਕਰੀਆਂ ਦਾ ਵਾਧਾ ਵੀ ਕੀਤਾ ਹੈ।

ਕੁੱਲ 1346 ਅਸਾਮੀਆਂ ਲਈ ਬਿਨੈ ਕਰਨ ਦੀ ਆਖ਼ਰੀ ਤਾਰੀਖ਼ ਦੋ ਅਪ੍ਰੈਲ ਸੀ, ਜਿਸ ਨੂੰ ਵਧਾ ਕੇ 14 ਅਪ੍ਰੈਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੌਕਰੀਆਂ ਲਈ SSC ਜੂਨ ਤੇ ਦਸੰਬਰ ਵਿੱਚ ਆਨਲਾਈਨ ਇਮਤਿਹਾਨ ਲਵੇਗੀ। ਪਹਿਲਾ ਪੇਪਰ 4 ਤੋਂ 10 ਜੂਨ ਦਰਮਿਆਨ ਲਿਆ ਜਾਵੇਗਾ, ਜਦਕਿ ਦੂਜਾ ਪੇਪਰ 1 ਦਸੰਬਰ 2018 ਨੂੰ ਹੋਵੇਗਾ।

CAPF ਵਿੱਚ ਸਬ ਇੰਸਪੈਕਟਰ ਨੂੰ ਗਰੁੱਪ B ਵਿੱਚ ਰੱਖਿਆ ਹੈ, ਜਦਕਿ ਦਿੱਲੀ ਪੁਲਿਸ ਵਿੱਚ ਸਬ ਇੰਸਪੈਕਟਰ ਨੂੰ ਗਰੁੱਪ C ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਨੌਕਰੀਆਂ ‘ਤੇ 35 ਹਜ਼ਾਰ ਤੋਂ ਲੈ ਕੇ 1 ਲੱਖ 10 ਹਜ਼ਾਰ ਰੁਪਏ ਤਕ ਦੀ ਤਨਖ਼ਾਹ ਦਿੱਤੀ ਜਾਵੇਗੀ। ਇਨ੍ਹਾਂ ਨੌਕਰੀਆਂ ਲਈ ਬਿਨੈ SSC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕੀਤਾ ਜਾ ਸਕਦਾ ਹੈ।