ਖ਼ਬਰਾਂ

UN ਦੀ ਅੱਤਵਾਦੀ ਸੂਚੀ ’ਚ 139 ਪਾਕਿਸਤਾਨੀ

04 Apr,2018


ਇਸਲਾਮਾਬਾਦ 4 ਅਪ੍ਰੈਲ 2018 : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵੱਲੋਂ ਜਾਰੀ ਅੱਤਵਾਦੀਆਂ ਤੇ ਕੱਟੜਵਾਦੀਆਂ ਦੀ ਸੂਚੀ ਵਿੱਚ ਕਰੀਬ 139 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਸੂਚੀ ਵਿੱਚ ਮੁੰਬਈ ਹਮਲੇ ਦੇ ਸਰਗਨਾ ਹਾਫ਼ਿਜ਼ ਸਈਦ ਦੇ ਸੰਗਠਨ ਲਸ਼ਕਰ-ਏ-ਤਾਇਬਾ ਦਾ ਨਾਂ ਵੀ ਸ਼ਾਮਲ ਹੈ।

ਡਾਅਨ ਨਿਊਜ਼ ਦੀ ਖ਼ਬਰ ਮੁਤਾਬਕ ਲਿਸਟ ਵਿੱਚ ਉਸਾਮਾ ਬਿਨ ਲਾਦੇਨ ਦਾ ਵਾਰਿਸ ਐਮਨ ਅਲ-ਜਵਾਹਰੀ ਸਭ ਤੋਂ ਮੋਹਰੀ ਹੈ। ਸੂਚੀ ਵਿੱਚ ਭਾਰਤੀ ਨਾਗਰਿਕ ਦਾਊਦ ਇਬਰਾਬਿਮ ਦਾ ਨਾਂ ਵੀ ਸ਼ਾਮਲ ਹੈ। ਯੂਐਨ ਮੁਤਾਬਕ ਦਾਊਦ ਕੋਲ ਕਈ ਪਾਸਪੋਰਟ ਹਨ ਜੋ ਰਾਵਲਪਿੰਡੀ ਤੇ ਕਰਾਚੀ ਤੋਂ ਜਾਰੀ ਕੀਤੇ ਗਏ ਹਨ।

ਯੂਐਨ ਨੇ ਕਰਾਚੀ ਦੇ ਨੂਰਾਬਾਦ ਵਿੱਚ ਦਾਊਦ ਦੇ ਬੰਦਲੇ ਦੇ ਹੋਣ ਦਾ ਦਾਅਵਾ ਕੀਤਾ ਹੈ। ਉਹ 1993 ’ਚ ਹੋਏ ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਹੈ। ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਇੰਟਰਪੋਲ ਲਈ ਵਾਂਟੇਡ ਹੈ। ਜਮਾਤ ਉਦ ਦਾਵਾ ਨੇ ਮੁੰਬਈ ਵਿੱਚ ਕਈ ਥਾਂਈਂ ਅੱਤਵਾਦੀ ਹਮਲੇ ਕੀਤੇ ਸਨ ਜਿਨ੍ਹਾਂ ਛੇ ਅਮਰੀਕੀ ਨਾਗਰਿਕਾਂ ਸਮੇਤ 166 ਜਣੇ ਹਲਾਕ ਹੋਏ ਸਨ।