ਖ਼ਬਰਾਂ

ਡੀਜਲ-ਪੈਟਰੌਲ ਦੀ ਕੀਮਤ ਚ ਢਾਈ ਰੁਪਏ ਕਟੌਤੀ ਕਰਨ ਦਾ ਫੈਸਲਾ

ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਵੈਟ ਢਾਈ ਰੁਪਏ ਘੱਟ ਕਰਨ ਦੀ ਅਪੀਲ

04 Oct,2018


ਨਵੀਂ ਦਿੱਲੀ(ਪਹਿਰੇਦਾਰ ਬਿਊਰੋ)ਦੇਸ਼ ਭਰ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਹਾਹਾਕਾਰ ਮਚਾਈ ਹੋਈ ਹੈ।ਅੱਜ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ,ਵਿੱਤ ਮੰਤਰੀ ਅਰੁਨ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਐਕਸਾਇਜ ਡਿਊਟੀ 1.5 ਰੁਪਏ ਘੱਟ ਕਰੇਗੀ।ਤੇਲ ਕੰਪਨੀਆਂ ਵੀ ਡੀਜਲ-ਪੈਟਰੌਲ਼ ਦੀ ਕੀਮਤ ਚ ਇੱਕ ਰੁਪਏ ਘੱਟ ਕਰਨਗੀਆਂ।ਵਿੱਤ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ 2.5 ਰੁਪਏ ਵੈਟ ਘਟਾਉਣ ਦੀ ਬੇਨਤੀ ਕੀਤੀ ਹੈ।ਸਰਕਾਰ ਦੇ ਇਸ ਫੈਸਲੇ ਨਾਲ ਹੁਣ ਹੁਣ ਖਪਤਕਾਰਾਂ ਨੂੰ ਇੱਕ ਲੀਟਰ ਤੇਲ ਪਿੱਛੇ ਢਾਈ ਰੁਪਏ ਦਾ ਫਾਇਦਾ ਹੋਵੇਗਾ।