ਖ਼ਬਰਾਂ
ਕੇਂਦਰ ਸਰਕਾਰ ਨੇ ਦਿੱਤਾ ਆਮ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ
ਆਮ ਵਰਤੋਂ ਦੀਆਂ ਉੱਨੀ ਆਈਟਮਾਂ ਕੱਲ੍ਹ ਤੋਂ ਹੋ ਜਾਣਗੀਆਂ ਮਹਿੰਗੀਆਂ
ਨਵੀਂ ਦਿੱਲੀ(ਪਹਿਰੇਦਾਰ ਬਿਊਰੋ)ਦੇਸ਼ ਭਰ ਵਿੱਚ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ, ਪਰ ਹੁਣ ਕੇਂਦਰ ਸਰਕਾਰ ਕੱਲ੍ਹ ਤੋਂ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਨੇ ਆਮ ਵਰਤੋਂ ਵਿੱਚ ਆਉਣ ਵਾਲੀਆਂ 19 ਆਈਟਮਾਂ ਦੇ ਉੱਤੇ ਕਸਟਮ ਡਿਊਟੀ ਢਾਈ ਫੀਸਦੀ ਤੋਂ ਦਸ ਫ਼ੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਹੋਰ ਜਾਣਕਾਰੀ ਲਈ ਥੱਲੇ ਦਿੱਤੀ ਲਿਸਟ ਪੜ੍ਹੋ



