ਖ਼ਬਰਾਂ

ਕੁਲਦੀਪ ਯਾਦਵ ਬਣਿਆ ਭਾਰਤੀ ਟੀਮ ਦਾ 217ਵਾਂ ਵਨਡੇ ਖਿਡਾਰੀ

ਕੁਲਦੀਪ ਯਾਦਵ ਬਣਿਆ ਭਾਰਤੀ ਟੀਮ ਦਾ 217ਵਾਂ ਵਨਡੇ ਖਿਡਾਰੀ

24 Jun,2017


ਪੋਰਟ ਆਫ ਸਪੇਨ— ਚਾਈਨਮੈਨ ਗੇਂਦਬਾਜ਼ ਕੁਲਦੀਪ ਯਾਦਵ ਭਾਰਤ ਦਾ 217ਵੇਂ ਵਨਡੇ ਖਿਡਾਰੀ ਬਣ ਗਿਆ ਹੈ। ਕੁਲਦੀਪ ਨੂੰ ਵੈਸਟਇੰਡੀਜ਼ ਖਿਲਾਫ ਸ਼ੁੱਕਰਵਾਰ ਨੂੰ ਪਹਿਲੇ ਵਨਡੇ 'ਚ ਆਪਣਾ ਇਕ ਰੋਜ਼ਾ ਕਰੀਅਰ ਸ਼ੁਰੂ ਕਰਨ ਦਾ ਮੌਕਾ ਦਿੱਤਾ ਗਿਆ ਹੈ। 22 ਸਾਲਾ ਕੁਲਦੀਪ ਨੇ ਇਸ ਸਾਲ ਮਾਰਚ 'ਚ ਧਰਮਸ਼ਾਲਾ 'ਚ ਆਸਟਰੇਲੀਆ ਖਿਲਾਫ ਆਪਣਾ ਟੈਸਟ ਕਰੀਅਰ ਸ਼ੁਰੂ ਕੀਤਾ ਸੀ। ਇਸ ਮੈਚ 'ਚ ਉਸ ਨੇ ਕੁੱਲ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਜਨਮੇ ਕੁਲਦੀਪ ਨੂੰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ 'ਤੇ ਪ੍ਰਾਥਮਿਕਤਾ ਦਿੱਤੀ ਗਈ ਜਿਸ ਦਾ ਹਾਲ ਹੀ 'ਚ ਚੈਂਪੀਅਨਸ ਟਰਾਫੀ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ।