ਖ਼ਬਰਾਂ

ਟੀ-20 ਮੈਚ : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 3 ਦੌੜਾਂ ਨਾਲ ਹਰਾਇਆ

ਟੀ-20 ਮੈਚ : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 3 ਦੌੜਾਂ ਨਾਲ ਹਰਾਇਆ

24 Jun,2017


ਇੰਗਲੈਂਡ 'ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਦਾ ਦੂਜਾ ਮੈਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦੱਖਣੀ ਅਫਰੀਕਾ ਨੇ 175 ਦੌੜਾਂ ਦਾ ਟੀਚਾ ਦਿੱਤਾ। ਜਾਵਬ 'ਚ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ 20 ਓਵਰਾਂ 'ਚ 171 ਦੌੜਾਂ ਹੀ ਬਣਾ ਸਕੀ ਅਤੇ ਦੱਖਣੀ ਅਫਰੀਕਾ ਨੇ ਇਹ ਮੈਚ 3 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਟੀ-20 ਮੈਚ 'ਚ 9 ਵਿਕਟਾਂ ਨਾਲ ਜਿੱਤਿਆ ਸੀ। ਸ਼ੁੱਕਰਵਾਰ ਦੇ ਇਸ ਟੀ-20 ਮੈਚ 'ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨਾਲ 1-1 ਨਾਲ ਬਰਾਬਰੀ ਕਰ ਲਈ ਹੈ।
ਦੱਖਣੀ ਅਫਰੀਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੇ.ਜੇ ਸਮਟਸ ਨੇ 45 ਦੌੜਾਂ 'ਚ 4 ਚੌਕੇ ਅਤੇ 3 ਛੱਕੇ ਲਗਾਏ। ਕਪਤਾਨ ਡਿਵੀਲੀਅਰਜ਼ ਨੇ 46 ਦੌੜਾਂ ਬਣਾਈਆ ਜਿਸ 'ਚ 4 ਚੌਕੇ 'ਤੇ 3 ਛੱਕੇ ਸ਼ਾਮਲ ਹਨ। ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਟੋਮ ਨੇ 3 ਵਿਕਟਾਂ ਹਾਸਲ ਕੀਤੀਆਂ 'ਤੇ ਲੇਅਮ ਨੇ 2 ਵਿਕਟਾਂ ਹਾਸਲ ਕੀਤੀਆਂ।
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੇਸਨ ਰਾਏ ਨੇ 67 ਦੌੜਾਂ ਬਣਾਈਆ, ਜਿਸ ਨੇ 9 ਚੌਕੇ ਅਤੇ 1 ਛੱਕਾ ਲਗਾਇਆ। ਜੋਨੀ ਨੇ 47 ਦੌੜਾਂ 'ਚ 8 ਚੌਕੇ 'ਤੇ 1 ਛੱਕਾ ਲਗਾਇਆ। ਦੱਖਣੀ ਅਫਰੀਕਾ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕ੍ਰਿਸ ਮੌਰਿਸ ਨੇ 2 ਵਿਕਟਾਂ ਹਾਸਲ ਕੀਤੀਆਂ।