ਖ਼ਬਰਾਂ

ਯੂਕੇ 'ਚ ਲੁਧਿਆਣਾ ਦੇ ਸਿੱਖ 'ਤੇ ਹਮਲਾ

22 Feb,2018


ਚੰਡੀਗੜ੍ਹ 22 ਫਰਵਰੀ 2018 : ਭਾਰਤ ਦੇ ਸਿੱਖ ਵਾਤਾਵਰਨ ਪ੍ਰੇਮੀ ‘ਤੇ ਯੂਕੇ ‘ਚ ਹਮਲਾ ਕੀਤਾ ਗਿਆ। ਹਮਲਾਵਰ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਹਮਲੇ ਤੋਂ ਬਾਅਦ ‘ਮੁਸਲਮਾਨੋ ਵਾਪਸ ਜਾਓ’ ਦੇ ਨਾਹਰੇ ਵੀ ਲਾਏ।

ਇਹ ਵਾਰਦਾਤ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਦਫਤਰ ਵੈਸਟਮਿਨਿਸਟਰ ਦੇ ਬਾਹਰ ਵਾਪਰੀ। ਹਾਲਾਂਕਿ ਇਸ ਇਲਾਕੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਹਨ ਕਿਉਂਕਿ ਯੂਕੇ ਦੇ ਸਾਰੇ ਸਰਕਾਰੀ ਦਫਤਰ ਇਸ ਇਲਾਕੇ ਵਿੱਚ ਹਨ।

ਲੁਧਿਆਣਾ ਵਾਸੀ ਰਵਨੀਤ ਸਿੰਘ ਈਕੋਸਿੱਖ ਕੰਪਨੀ ਦੇ ਸਾਊਥ ਏਸ਼ੀਆ ਦੇ ਮੈਨੇਜਰ ਹਨ। ਉਨ੍ਹਾਂ ਦੱਸਿਆ ਕਿ ਉਹ ਢੇਸੀ ਦੇ ਦਫਤਰ ਬਾਹਰ ਉਡੀਕ ਕਰ ਰਹੇ ਸੀ। ਇਸ ਦੌਰਾਨ ਇੱਕ ਨੌਜਵਾਨ ਉਸ ਵੱਲ ਭੱਜਾ ਆਇਆ ਤੇ ਉਸ ਦੀ ਦੀ ਪਗੜੀ ਨੂੰ ਦੋਵੇਂ ਹੱਥਾਂ ਨਾਲ ਹਿਲਾਉਣ ਲੱਗਾ।

ਹਮਲਾਵਰ ਨੇ ਰਵਨੀਤ ਦੀ ਗਰਦਨ ‘ਤੇ ਵੀ ਹਮਲਾ ਕੀਤਾ ਤੇ ਉੱਥੋਂ ਭੱਜਣ ਤੋਂ ਪਹਿਲਾਂ ‘ਮੁਸਲਮਾਨੋ ਵਾਪਸ ਜਾਓ’ ਦੇ ਨਾਹਰੇ ਵੀ ਮਾਰ ਕੇ ਗਿਆ। ਯੂਕੇ ਪੁਲਿਸ ਨੇ ਪਹੁੰਚ ਕੇ ਰਵਨੀਤ ਦੇ ਬਿਆਨ ਲਿਖੇ ਤੇ ਉੱਥੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ।